Grid View
List View
 • wrtingfreak 106w

  ਅਣਜਾਣ ਪਹੇਲੀਆਂ ਹਾਸਿਆਂ ਪਿੱਛੇ ,
  ਮੇਰੇ ਤੋਂ ਵੀ ਬੁਝਦੀਆਂ ਨਹੀਂ ।

  ਜੜਾਂ ਤਾਂ ਤੇਰੀਆਂ ਬਹੁਤ ਡੂੰਘੀਆਂ ,
  ਟਾਹਣੀਆਂ ਪੱਤੀਆਂ ਉੱਘਦੀਆਂ ਨਹੀਂ ।

  ਮੈਂ ਤਾਂ ਰੁੱਝਿਆ ਫਿਕਰਾਂ ਦੇ ਵਿੱਚ ,
  ਪਰ ਫਿਕਰਾਂ ਕਿਉਂ ਰੁਝਦੀਆਂ ਨਹੀਂ ।

  ਮੈਂ ਦਰਦ ਲੁਕੋ ਕੇ ਰੱਖਦਾ ਸੀਨੇ ,
  ਫਿਰ ਵੀ ਪੀੜਾਂ ਮੁੱਕਦੀਆਂ ਨਹੀਂ ।

  ਆਸ ਜੇ ਹੈ ਤਾਂ ਹੌਂਸਲੇ ਲੱਖਾਂ ,
  ਕੁੱਝ ਧਾਰਿਆਂ ਹਿੰਮਤਾਂ ਟੁੱਟਦੀਆਂ ਨਹੀਂ ।

  ~ ਸਨਮ
  ©wrtingfreak

 • wrtingfreak 117w

  ਇਹਨਾਂ ਚੰਦਰੇ ਹਲਾਤਾਂ ਮੈਨੂੰ ਅੱਖਰਾਂ ਤੋਂ ਦੂਰ ਕੀਤਾ ,
  ਮੈਂ ਤਾਂ ਮੇਰੀ ਨਿਗਾਹ ਵਿੱਚ ਖੁਦ ਨੂੰ ਹੀ ਚੂਰ ਕੀਤਾ ।

  ਕੁਝ ਪਲ ਵੀ ਨੀ ਬੈਠ ਹੁੰਦਾ ਆਵਦੇ ਹੀ ਕੋਲ ,
  ਉਂਝ ਲੋਕਾਂ ਅੱਗੇ ਖੁਦ ਨੂੰ ਸੀ ਬੜਾ ਮਸ਼ਹੂਰ ਕੀਤਾ ।

  ਮੈਨੂੰ ਦੇਖ ਮੇਰਾ ਚੰਨ ਪਿੱਛੇ ਬੱਦਲਾਂ ਦੇ ਲੁਕੇ ,
  ਜਿਸ ਦੀ ਮੁਹੱਬਤ ਸੀ ਸਨਮ ਹਜ਼ੂਰ ਕੀਤਾ ।

  ਇੱਕ ਚਾਹਤ ਹੈ ਮੇਰੀ ਕਰਾਂ ਇੰਦਰ ਤੇ ਰਾਜ ,
  ਵਗੂ ਪਿਆਰ ਦੀ ਹਵਾ ਕਹੂ ਦੁਨੀਆਂ ਕੀ ਨੂਰ ਕੀਤਾ ।

  ~ ਸਨਮ
  ©wrtingfreak

 • wrtingfreak 125w

  ਬੇ - ਅਸਰ ਹੁੰਦਾ ਜਾ ਰਿਹਾ ਮਾੜਾ ਸਮਾਂ ਵੀ ,
  ਮੇਰੀ ਮੁਸਕਾਨ ਇਸ ਤੋਂ ਗਮੀ ਚ ਤਬਦੀਲ ਨੀ ਹੋ ਰਹੀ...

  ਬੜਾ ਜ਼ੋਰ ਲਾ ਰਹੀ ਹੈ ਕਿਸਮਤ ਵੀ ਮੇਰੇ ਰਾਹਾਂ ਵਿਚ ਕੱਚ ਖਿੱਲਾਰਕੇ ,
  ਪਰ ਫਿਰ ਵੀ ਉਸਤੋਂ ਮੇਰੇ ਜਜ਼ਬੇ ਦੀ ਹਿੰਮਤ ਜ਼ਲੀਲ ਨੀ ਹੋ ਰਹੀ...

  ਕਿਸੇ ਦੀ ਪਰਵਾਹ ਦਾ ਨਾਮੋ - ਨਿਸ਼ਾਨ ਮਿਟਦਾ ਜਾ ਰਿਹਾ ਜ਼ਹਿਨ ਚੋਂ ,
  ਲਗਦਾ ਇਸ ਦਿਲ ਨੂੰ ਹੁਣ ਬੇ - ਵਫਾਈ ਤੋਂ ਵੀ ਤਕਲੀਫ ਨੀ ਹੋ ਰਹੀ...

  ਸਾਡਾ ਕਿਰਦਾਰ ਵੀ ਖੁਦ - ਬ - ਖੁਦ ਬੇ - ਦਾਗ਼ ਹੋ ਚੁੱਕਿਆ ,
  ਅਫਸੋਸ ਅਫਵਾਵਾਂ ਫ਼ੈਲਾਉਣ ਵਾਲਿਆਂ ਤੋਂ ਸਾਡੇ ਖਿਲਾਫ ਦਲੀਲ ਨੀ ਹੋ ਰਹੀ...

  ਅੱਖਾਂ ਵਿੱਚ ਡੋਬ ਲੈਣ ਦਾ ਮਾਣ ਕਰਦੇ ਨੇ ਜੋ ,
  ਓਹਨਾ ਤੋਂ ਅੱਖ ਸਨਮ ਲਈ ਝੀਲ ਨੀ ਹੋ ਰਹੀ ।

  ~ ਸਨਮ
  ©wrtingfreak

 • wrtingfreak 129w

  ਇਸ ਜ਼ਹਿਨ 'ਚੋਂ ਅੱਖਰ ਲੱਭਦੇ ਨੂੰ ਹੁਣ ਮਿਲਦਾ ਕੱਖ ਨਹੀਂ ।
  ਇਕ ਬਹੁਤ ਐ ਮੈਨੂੰ ਸਮਝਣ ਲਈ ਲੋੜੀਂਦਾ ਲੱਖ ਨਹੀਂ ।

  ਨਾ ਦੂਰ ਜਾਣ ਦੀ ਕੋਸ਼ਿਸ਼ ਕਰ ਹੋਇਆ ਜਾਣਾ ਵੱਖ ਨਹੀਂ ।
  ਸਾਗਰ ਭਾਵੇਂ ਬਲਵਾਨ ਬੜਾ , ਮੁੜ ਸਕਦਾ ਝਰਨਿਆਂ ਤੱਕ ਨਹੀਂ ।

  ਸੂਲਾਂ , ਪੱਥਰ ਪੈਰੀਂ ਚੁੱਭਣੇ ਸਨਮ ਤੂੰ ਜਾਣਾ ਥੱਕ ਨਹੀਂ ।
  ਲੱਖ ਗਾਵੀਂ ਗੁਣ ਹੋਰਾਂ ਦੇ ਪਰ ਮਾਂ - ਪਿਓ ਵਰਗਾ ਰੱਬ ਨਹੀਂ ।

  ਹਰ ਇਕ ਦੇ ਨਾਲ ਸਾਂਝ ਰੱਖੀਂ ਪਰ ਡੁੱਬਣਾ ਨੱਕੋ - ਨੱਕ ਨਹੀਂ ।
  ਜਜ਼ਬਾਤਾਂ ਦੀ ਕਦਰ ਪੈਂਦੀ ਨਾ , ਇਸ ਵਿਚ ਰਤਾ ਵੀ ਸ਼ੱਕ ਨਹੀਂ ।

  ਬਦਲਿਆ ਤੈਨੂੰ ਲੋਕ ਦੱਸਣਗੇ , ਆਵਾਜ਼ ਖਿਲਾਫ ਤੂੰ ਚੱਕ ਸਹੀ ।
  ਤੈਨੂੰ ਚਾਹੁਣਗੇ ਜਦ ਤੱਕ ਮਤਲਬ ਐ , ਕਦੇ ਆਉਂਦੇ ਕੰਮ ਕੱਖ ਨਹੀਂ ।

  ~ ਸਨਮ
  ©wrtingfreak

 • wrtingfreak 138w

  ਹਮੇਸ਼ਾ ਮੇਰਾ ਹੌਂਸਲਾ ਬਣਦੀਆਂ ਨੇ ਤੇਰੀਆਂ ਦੁਆਵਾਂ ,
  ਫ਼ਕੀਰਾਂ ਵਾਂਗ ਮਸਤੀ ਚ ਰਖਦੀਆਂ ਨੇ ਤੇਰੀਆਂ ਅਦਾਵਾਂ ।

  ਸਰਾਹਵਾਂ ਤੇਰੇ ਨੈਣਾਂ ਨੂੰ ਇਸ ਕਾਬਿਲ ਨੀ ਮੈਂ ,
  ਖਵਾਬਾਂ ਦੇ ਦੇਸ਼ ਦਾ ਰਾਜਾ ਬਣਾਉਂਦੀਆਂ ਨੇ ਤੇਰੀਆਂ ਨਿਗਾਹਵਾਂ ।

  ਮੰਨਿਆਂ ਕਿ ਆਸ਼ਿਕ ਹਾਂ ਤੇਰਾ ਪਰ ਰੀਸ ਤੇਰੀ ਨਹੀਂ ਕਰ ਸਕਦਾ ,
  ਤੂੰ ਆਪਣੀ ਰਜ਼ਾ ਚ ਰੱਖੀਂ , ਮੰਜ਼ੂਰ ਤਸੀਹੇ ਵੀ ਤੇ ਤੇਰੀਆਂ ਸਜਾਵਾਂ ।

  ਬੇ - ਖੌਫ਼ ਹਾਂ ਮੈਂ ਆਵਦਾ ਹਰ ਐਬ ਜਾਣਦੇ ਹੋਏ ਵੀ ,
  ਭਰੋਸਾ ਹੈ ਕਿ ਤੂੰ ਮੁਆਫ਼ੀ ਦੇ ਦੇਣੀ ਮੇਰਿਆਂ ਗੁਨਾਹਾਂ ।

  ਇਸ ਹਵਾ ਤੋਂ ਹੱਕ ਖੋਹ ਲਵੀਂ ਰੱਬਾ ਮੇਰੇ ਜਿਸਮ ਨੂੰ ਜਾਨ ਦੇਣ ਦਾ ,
  ਬਸ ਦੋ ਹੀ ਵੇਲ਼ੇ ਹੰਝੂ ਅੱਖੋਂ ਆਵੇ , ਜਾਂ ਤਾਂ ਉਹਤੋਂ ਰੁੱਸਾਂ ਜਾਂ ਮਨਾਵਾਂ ।

  ਤੈਨੂੰ ਹੋਵੇ ਪਤਾ ਮੇਰਾ ਹਰ ਰਾਜ਼ , ਹਮੇਸ਼ਾ ਲਵਾਂ ਤੇਰੀਆਂ ਸਲਾਹਵਾਂ ,
  ਹਮੇਸ਼ਾ ਹੌਂਸਲੇ ਨੂੰ ਦੂਣਾ ਕਰੀ ਰੱਖਣ , ਜੋ ਮੇਰੇ ਲਈ ਨੇ ਤੇਰੀਆਂ ਦੁਆਵਾਂ ।

  ~ ਸਨਮ
  ©wrtingfreak

 • wrtingfreak 140w

  ਤੇਰੇ ਨੈਣਾਂ ਨੇ ਦਿੱਤੀਆਂ ਨੇ ਬਹੁਤ ਮੈਨੂੰ ਗਜ਼ਲਾਂ ,
  ਜਿਵੇਂ ਕਿਰਸਾਨਾਂ ਨੂੰ ਖੁਸ਼ੀ ਦੇਣ ਫਸਲਾਂ ।
  ਬਿਆਨ ਕਿਵੇਂ ਕਰਾਂ ਇਸ ਇਸ਼ਕ ਦੇ ਰੰਗ ਨੂੰ ,
  ਜੀਹਦਾ ਨਾ ਕੋਈ ਧਰਮ ਤੇ ਨਾ ਹੀ ਕੋਈ ਨਸਲਾਂ ।

  ਮੇਰੇ ਸਾਹਾਂ ਨੂੰ ਵੀ ਇਸਨੇ ਔਕਾਤ ਦੱਸਤੀ ,
  ਰਹਿਣਾ ਕੱਖ ਨੀ ਜੇ ਓਹਨਾ ਦੀ ਲਿਹਾਜ ਛੱਡਤੀ ।
  ਚੱਲ ਹੁਕਮ ਚ ਮੇਰੇ , ਮਿਲੂ ਹਿੰਮਤ - ਏ - ਮੋਹੱਬਤ ,
  ਉਸ ਰੰਗ ਨੇ ਸੌਗਾਤ ਵਿੱਚ ਬਾਤ ਰਖਤੀ ।

  ਮੈਂ ਵੀ ਹੱਸਕੇ ਜਿਹ ਕਹਿਤਾ ਕਿ ਫ਼ਕੀਰੀ ਮਨਜੂਰ ,
  ਮੇਰਾ ਯਾਰ ਉੱਚਾ ਰਹੇ , ਮੈਂ ਨੀ ਹੋਣਾ ਮਸ਼ਹੂਰ ।
  ਬੱਸ ਦੁੱਖ ਸਹਿਣਾ ਸਿੱਖ ਜਾਵਾਂ ਇਹੀ ਏ ਤਮੰਨਾ ,
  ਹਰ ਸਜ਼ਾ ਮਿਲੇ ਮੈਨੂੰ ਰਹੇ ਯਾਰ ਬੇ - ਕਸੂਰ ।

  ਕਹਿੰਦਾ ੲਿਸ਼ਕ ਕਿ ਬੋਲੂੰ ਤੇਰੇ ਸਿਰ ਚੜ੍ਹਕੇ ,
  ਹਰ ਨਾਜ਼ ਓਹਦਾ ਚੱਕੀਂ ਚਾਹੇ ਮਾਰੇ ਦਬਕੇ ।
  ਲੋਕਾਂ ਦੀ ਸੁਣੀ ਨਾਂ ਭਾਵੇਂ ਹੱਸਣ ਤੇਰੇ ਤੇ ,
  ਰਹੀਂ ਸੱਜਣ ਮਨਾਉਂਦਾ ਤੂੰ ਨਚਾਰ ਬਣਕੇ ।

  ~ ਸਨਮ
  ©wrtingfreak

 • wrtingfreak 140w

  ਤੇਰੀ ਇੱਕ ਝਲਕ ਨੂੰ ਤਰਸਦੇ ਹਾਂ ਅਸੀਂ ,
  ਕਿੰਨੇ ਖੁਸ਼ਮਿਜਾਜ਼ ਹੋਣਗੇ ਉਹ ਜੋ ਥੋਨੂੰ ਰੋਜ਼ ਦੇਖਦੇ ਨੇ ।

  ©wrtingfreak

 • wrtingfreak 141w

  ਨਾਲ ਤੇਰੇ...

  ਤੇਰੀ ਅੱਖਾਂ ਦੀ ਮੈਂ ਰੌਸ਼ਨੀ ਬਣ ,
  ਇਹ ਦੁਨੀਆਂ ਦੇਖਾਂ ਨਾਲ ਤੇਰੇ ।

  ਤੇਰੇ ਸੀਨੇ ਅੰਦਰ ਦਿਲ ਬਣਕੇ ,
  ਸਾਰੀ ਜ਼ਿੰਦਗੀ ਧੜਕਾਂ ਨਾਲ ਤੇਰੇ ।

  ਤੇਰੀ ਚਾਹਤਾਂ ਚੋਂ ਮੈਂ ਇੱਕ ਹੋਜਾਂ ,
  ਰਹਾਂ ਪੂਰੀਆਂ ਕਰਦਾ ਨਾਲ ਤੇਰੇ ।

  ਤੇਰੇ ਸਾਹਾਂ ਦੇ ਨਾਲ ਸਾਂਝ ਪਾਕੇ ,
  ਮੈਂ ਜਿਓਵਾਂ ; ਮਰਜਾਂ ਨਾਲ ਤੇਰੇ ।

  ~ ਸਨਮ
  ©wrtingfreak

 • wrtingfreak 141w

  ਅਜੇ ਵਖਤ ਰਹਿੰਦਾ ਏ

  ਨਾਜਾਇਜ਼ ਰਿਸ਼ਤਿਆਂ ਦਾ ਭਾਰ ਗ਼ਲੋਂ ਲਾਹਦੇ , ਅਜੇ ਵਖਤ ਰਹਿੰਦਾ ਏ ,
  ਖੁਦ ਨੂੰ ਦੁਨਿਆਵੀ ਰੁਝੇਵਿਆਂ ਤੋਂ ਬਚਾਦੇ , ਅਜੇ ਵਖਤ ਰਹਿੰਦਾ ਏ ।

  ਭੁਲੇਖਾ ਹੈ ਤੇਰੀ ਸ਼ੋਹਰਤ ਨੂੰ ਕਿ ਬੜੇ ਨਾਲ ਖੜ੍ਹਦੇ ਨੇ ,
  ਸਾਰੇ ਵਹਿਮ ਜ਼ਹਿਨ ਚੋਂ ਮਿਟਾਦੇ , ਅਜੇ ਵਖਤ ਰਹਿੰਦਾ ਏ ।

  ਬੇ - ਪਰਤੀਤ ਨੇ ਸਾਹ ਤੇਰੇ ਖੌਰੇ ਕਦੋਂ ਅਖੀਰ ਹੋਜੇ ,
  ਖੁਦ ਹੱਸ ਤੇ ਰੋਂਦਿਆਂ ਨੂੰ ਹਸਾਦੇ , ਅਜੇ ਵਖਤ ਰਹਿੰਦਾ ਏ ।

  ਬੜੇ ਮਾਸੂਮ ਨੇ ਜਜ਼ਬਾਤ ਤੇਰੇ , ਜੱਲਾਦ ਨਾ ਬਣਨ ਦਿਆ ਕਰ ,
  ਬੋਲ ਕੌੜਿਆਂ ਨੂੰ ਮਿਸ਼ਰੀ ਬਣਾਦੇ , ਅਜੇ ਵਖਤ ਰਹਿੰਦਾ ਏ ।

  ਕੱਢਿਆ ਕਰ ਕੁਝ ਸਮਾਂ ਸਨਮ ਖੁਦ ਨਾਲ ਮਹਿਫ਼ਿਲ ਸਜਾਉਣ ਲਈ ,
  ਮਨ ਨੂੰ ਕੁਦਰਤ ਨਾਲ ਮਿਲਾਦੇ , ਅਜੇ ਵਖਤ ਰਹਿੰਦਾ ਏ ।

  ਕੁਬੂਲ ਕਰ ਬੰਦਿਆ ਕਿ ਤੇਰਾ ਧਰਮ ਇਨਸਾਨੀਅਤ ਦਾ ਹੈ ,
  ਜਾਤ - ਪਾਤ ਦਾ ਕਤਲ ਕਰ ਤੇ ਕੱਫ਼ਨ ਪਾਦੇ , ਅਜੇ ਵਖਤ ਰਹਿੰਦਾ ਏ ।

  ~ ਸਨਮ
  ©wrtingfreak

 • wrtingfreak 142w

  ਮਿਹਨਤ ਦੇ ਨਾਲ ਉਘਦੇ ਫੁੱਲ ਬਗੀਚਿਆਂ ਵਿੱਚ ,
  ਬੰਜਰ ਧਰਤ ਤੇ ਯਾਰਾ ਘਾ ਵੀ ਉੱਘਦਾ ਨਾ ।
  ਜੋ ਲਿਖਿਆ ਕਿਸਮਤ ਵਿਚ ਤੇਰੀ , ਤੇਰਾ ਈ ਰਹੂ ,
  ਚੋਗਾ ਪਾਉਣ ਵਾਲ਼ਾ ਕਦੇ ਦਾਣੇ ਚੁਗਦਾ ਨਾ ।
  ਅੱਖਾਂ ਢਕ ਦਈਂ ਭਾਵੇਂ ਸਭ ਸੰਸਾਰ ਦੀਆਂ ,
  ਖੁਦ ਦੇ ਕੋਲੋਂ ਐਬ ਕਦੇ ਵੀ ਲੁਕਦਾ ਨਾ ।
  ਬੜੇ ਪੈਂਚਰ ਨੇ ਹੁੰਦੇ ਪਹੀਏ ਜ਼ਿੰਦਗੀ ਦੇ ,
  ਪਰ ਵੱਜੂ ਪੈਡਲ ਜਦ ਤੱਕ ਢਾਂਚਾ ਟੁੱਟਦਾ ਨਾ ।
  ਓਹ ਰਿਸ਼ਤੇ ਦਾ ਭਾਰ ਤਾਂ ਹੌਲਾ ਕੀਤਾ ਚੰਗਾ ਏ ,
  ਜਿੱਥੇ ਥੋਨੂੰ ਕੋਈ ਆਉਂਦੇ ਜਾਂਦੇ ਪੁੱਛਦਾ ਨਾ ।
  ਨਿਵਿਆਂ ਦੇ ਵਾਲ ਦੇਖਕੇ ਅੱਗੇ ਵਧਿਆ ਕਰ ,
  ਪਉੜੀ ਚੜ੍ਹਦਾ ਬੰਦਾ ਕਦੇ ਵੀ ਝੁਕਦਾ ਨਾ ।
  ਬਣਦਾ - ਸਰਦਾ ਹੱਕ ਜਤਾਉਣਾ ਗਲਤ ਨਹੀਂ ,
  ਮਜ਼ਦੂਰਾਂ ਤੇ ਰੋਹਬ ਮਾਰਨਾ ਢੁੱਕਦਾ ਨਾ ।
  ਭਰੋਸੇ ਵਾਲ਼ੀ ਦੌਲਤ ਹਰੇਕ ਨੂੰ ਦਿੱਤੀ ਜਾਂਦੀ ਨਾ ,
  ਪਰ ਸਨਮ ਦਾ ਮੰਨਣਾ ਇਹ ਵੀ ਵੰਡਿਆ ਮੁੱਕਦਾ ਨਾ ।

  ~ ਸਨਮ
  ©wrtingfreak